Never-Forget-1984
ਅੱਜ ਦਾ ਦਿਨ ਸਿੱਖਾਂ ਲਈ ਕਾਲਾ ਦਿਨ ਹੈ ਕਿਉਂਕਿ ਸਿੱਖਾਂ ਨੂੰ ਕਦੇ ਵੀ ਅਜ਼ਾਦੀ ਨਹੀਂ ਮਿਲੀ। ਇਸ ਤੋਂ ਇਲਾਵਾ, ਪੰਜਾਬ ਨੂੰ ਫਿਰ ਛੋਟੇ ਰਾਜਾਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਵੰਡਿਆ ਗਿਆ, ਕਈ ਹੈਕਟੇਅਰ ਖੇਤੀਬਾੜੀ ਜ਼ਮੀਨ ਅਤੇ ਪਿੰਡਾ ਨੂੰ ਤਬਾਹ ਕਰਨ ਤੋਂ ਬਾਅਦ ਇਕ ਨਵਾਂ ਸ਼ਹਿਰ ਚੰਡੀਗੜ੍ਹ ਬਣਾਇਆ ਗਿਆ ਅਤੇ ਫਿਰ ਇਸ ਨੂੰ ਪੰਜਾਬ ਅਤੇ ਹਰਿਆਣਾ ਦੋਵਾਂ ਦੀ ਰਾਜਧਾਨੀ ਬਣਾਇਆ ਗਿਆ।ਜਦੋਂ ਵੀ ਸਿੱਖ ਆਪਣੇ ਹੱਕਾ ਲਈ ਲੜਨ ਲਈ ਡਟੇ, ਉਨ੍ਹਾਂ ਨੂੰ ਹਮੇਸ਼ਾ ਚੁੱਪ ਕਰਾ ਦਿੱਤਾ ਗਿਆ।
ਜਦੋਂ ਸੰਤ ਜਰਨੈਲ ਸਿੰਘ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਦਬਾ ਦਿੱਤੀਆਂ ਗਈਆਂ। ਉਹ ਹਜ਼ਾਰਾਂ ਸਿੱਖਾਂ ਸਮੇਤ ਸ਼ਹੀਦ ਹੋ ਗਏ ਸੀ ਅਤੇ ਹਰਿਮੌਦਰ ਸਾਹਿਬ ‘ਤੇ ਹਿੰਦੂ ਭਾਰਤੀ ਸਰਕਾਰੀ ਫੌਜ ਦੁਆਰਾ ਹਮਲਾ ਕੀਤਾ ਗਿਆ ਸੀ। 1984 ਵਿੱਚ ਹੋਏ ਅੱਤਿਆਚਾਰ ਅਣਗਿਣਤ ਸਨ। ਤਾਂ ਫਿਰ ਅਸੀਂ ਸਿੱਖ ਅਜ਼ਾਦੀ ਦਾ ਜਸ਼ਨ ਕਿਉਂ ਮਨਾਈਏ, ਸਿੱਖਾਂ ਨੂੰ ਅਜੇ ਅਜ਼ਾਦੀ ਨਹੀਂ ਮਿਲੀ, ਉਹ ਪੰਜਾਬ ਅਤੇ ਪੂਰੇ ਭਾਰਤ ਵਿੱਚ ਅੱਜ ਵੀ ਗੁਲਾਮ ਹਨ। ਆਉ ਸਾਰੇ 15 August ਨੂੰ ਕਾਲਾ ਦਿਨ ਦੀ ਤਰਾ ਮਨਾਈਏ।