ਬਜਰੰਗੀਆਂ ਦਾ ਕੋਈ ਮੁਕਾਬਲਾ ਨਹੀਂ, ਬਿੱਟੂ ਬਜਰੰਗੀ ਵੀ 15 ਦਿਨਾਂ ਬਾਅਦ ਹੀ ਜੇਲ ਵਿਚੋਂ ਹੋਇਆ ਆਜ਼ਾਦ
ਬਾਬੂ ਬਜਰੰਗੀ ਸੰਸਕਾਰੀ ਬਣ ਕੇ ਅਪਣੀ ਸਜ਼ਾ ਹੀ ਮੁਆਫ਼ ਕਰਵਾ ਗਿਆ ਸੀ
ਹਰਿਆਣਾ ਦੇ ਨੂਹ ਵਿਚ ਹੋਈ ਹਿੰਸਾ ਮਾਮਲੇ ਵਿਚ ਗ੍ਰਿਫ਼ਤਾਰ ਬਜਰੰਗ ਦਲ ਦੇ ਨੇਤਾ ਰਾਜ ਕੁਮਾਰ ਉਰਫ਼ ਬਿੱਟੂ ਬਜਰੰਗੀ ਨੂੰ 15 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ 15 ਦਿਨਾਂ ਬਾਅਦ ਹੀ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਉਹ ਬਾਹਰ ਆ ਕੇ ਮੁੜ ਉਹੀ ਕੁੱਝ ਕਰਨ ਲੱਗ ਪਿਆ ਜਿਹੜਾ ਕੁੱਝ ਜੇਲ ਜਾਣ ਤੋਂ ਪਹਿਲਾਂ ਕਰ ਰਿਹਾ ਸੀ। ਯਾਨੀ ਧਾਰਮਕ ਨਫ਼ਰਤ ਫੈਲਾਉਣ ਵਿਚ ਜੁਟ ਗਿਆ। ਜੇਲ ਵਿਚੋਂ ਬਾਹਰ ਆਉਣ ਤੋਂ ਬਾਅਦ ਅੱਜ ਉਸ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। 2002 ਦੇ ਗੁਜਰਾਤ ਦੰਗਿਆਂ ਦਾ ਮੁੱਖ ਕੇਂਦਰ ਰਹੇ, ਬਲਕੀਸ ਬਾਨੋ ਦੇ ਪਰਵਾਰ ਦਾ ਖੁਰਾ-ਖੋਜ ਮਿਟਾਉਣ ਤੇ ਸਮੂਹਕ ਬਲਾਤਕਾਰ ਦਾ ਦੋਸ਼ੀ ਬਜਰੰਗ ਦਲ ਦਾ ਨੇਤਾ ਬਾਬੂਭਾਈ ਪਾਟਿਲ ਉਰਫ਼ ਬਾਬੂ ਬਜਰੰਗੀ ਸੰਸਕਾਰੀ ਬਣ ਕੇ ਅਪਣੀ ਉਮਰ ਕੈਦ ਦੀ ਬਾਕੀ ਸਜ਼ਾ ਹੀ ਮੁਆਫ਼ ਕਰਵਾ ਗਿਆ ਸੀ। ਸੈਂਕੜੇ ਮੁਸਲਮਾਨਾਂ ਦਾ ਕਾਤਲ ਮੰਨੇ ਗਏ ਬਾਬੂ ਬਜਰੰਗੀ ਨੂੰ ਬਚਾਉਣ ਲਈ ਗੁਜਰਾਤ ਸਰਕਾਰ ਨੇ ਦੋ ਜੱਜਾਂ ਦਾ ਤਬਾਦਲਾ ਵੀ ਕਰ ਦਿਤਾ ਸੀ। ਉਹ ਜੱਜ ਬਾਬੂ ਬਜਰੰਗੀ ਨੂੰ ਉਸ ਦੇ ਅਪਰਾਧ ਲਈ ਫਾਂਸੀ ਦੀ ਸਜ਼ਾ ਦੇਣਾ ਚਾਹੁੰਦੇ ਸਨ। ਦੋਹਾਂ ਬਜਰੰਗੀਆਂ ਦਾ ਅਪਰਾਧ ਅਤੇ ਮਾਨਸਿਕਤਾ ਇਕੋ ਜਿਹੀ ਹੈ। ਬਾਬੂ ਬਜਰੰਗੀ ਮਨੁੱਖਤਾ ਦਾ ਘਾਣ ਕਰ ਚੁੱਕਾ ਹੈ ਜਦਕਿ ਬਿੱਟੂ ਬਜਰੰਗੀ ਵੱਡੇ ਪੈਮਾਨੇ ਉਪਰ ਖ਼ੂਨ-ਖ਼ਰਾਬੇ ਦੀ ਤਿਆਰੀ ਕਰ ਰਿਹਾ ਹੈ। ਬਿੱਟੂ ਬਜਰੰਗੀ ਨੇ ਇਕ ਧਰਮ ਦੇ ਲੋਕਾਂ ਨੂੰ ਦੂਜੇ ਧਰਮ ਦੇ ਲੋਕਾਂ ਨਾਲ ਲੜਾਉਣ ਦੀ ਖੇਡ ਖੇਡੀ ਅਤੇ ਪੁਲਿਸ ਦੇ ਕੰਮ ਵਿਚ ਰੁਕਾਵਟ ਪਾਈ ਪਰ ਉਸ ਵਿਰੁਧ ਐਨ.ਐਸ.ਏ. ਵਰਗਾ ਕੋਈ ਐਕਟ ਨਹੀਂ ਲਗਾਇਆ ਗਿਆ ਜਦਕਿ ਇਧਰ ਪੰਜਾਬ ਵਿਚ ਇਕ ਪਗੜਧਾਰੀ ਨੌਜੁਆਨ ਨੇ ਅਜਨਾਲਾ ਥਾਣੇ ਵਿਚ ਜਾ ਕੇ ਅਪਣੇ ਇਕ ਨਿਰਦੋਸ਼ ਸਾਥੀ ਨੂੰ ਰਿਹਾਅ ਕਰਨ ਦੀ ਅਪੀਲ ਹੀ ਕੀਤੀ ਸੀ ਕਿ ਦੇਸ਼ ਦੀਆਂ ਸਾਰੀਆਂ ਏਜੰਸੀਆਂ ਉਸ ਦੇ ਪਿੱਛੇ ਪੈ ਗਈਆਂ ਅਤੇ ਹੁਣ ਉਹ ਡਿਬਰੂਗੜ੍ਹ ਦੀ ਜੇਲ ਵਿਚ ਬੰਦ ਹੈ। ਜ਼ਮਾਨਤ-ਜ਼ਮੂਨਤ ਦਾ ਕੋਈ ਅਤਾ-ਪਤਾ ਨਹੀਂ। ਜੇ ਉਸ ਦੇ ਨਾਮ ਨਾਲ ਵੀ ਬਜਰੰਗੀ ਲੱਗਾ ਹੁੰਦਾ ਤਾਂ ਉਹ ਵੀ 15 ਕੁ ਦਿਨਾਂ ਵਿਚ ਜੁਗਾੜ ਲਗਾ ਕੇ ਬਾਹਰ ਆ ਜਾਂਦਾ। ਇਕ ਉਮਰ ਖ਼ਾਲਿਦ ਨਾਮ ਦਾ ਨੌਜੁਆਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹਲਕੀ-ਫੁਲਕੀ ਵਿਦਿਆਰਥੀ ਰਾਜਨੀਤੀ ਕਰ ਰਿਹਾ ਸੀ, ਉਸ ਨੂੰ ਅਜਿਹਾ ਜੇਲ ਵਿਚ ਸੁੱਟਿਆ ਹੈ ਕਿ ਬਾਹਰ ਆਉਣ ਦਾ ਨਾਮ ਹੀ ਨਹੀਂ ਲੈ ਰਿਹਾ। ਨਾ ਕੋਈ ਜੱਜ ਬਦਲਿਆ ਜਾ ਰਿਹਾ ਹੈ ਅਤੇ ਨਾ ਹੀ ਕੋਈ ਸਰਕਾਰ ਉਸ ਲਈ ਚਿੰਤਿਤ ਹੈ। ਉਸ ਨੂੰ ਵੀ ਅਪਣਾ ਨਾਮ ਬਜਰੰਗੀ ਰੱਖ ਲੈਣਾ ਚਾਹੀਦਾ ਯ