ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹੋਏ ਅੱਜ ਦੇ ਵਿਸ਼ਾਲ ਇੱਕਠ ਨੇ ਮੋਟੇ ‘ਤੌਰ ਤੇ ਇਹ ਸਾਬਿਤ ਕਰ ਦਿੱਤਾ ਹੈ ਕੇ ਪੰਜਾਬ ਵਿੱਚ ਸਿੱਖ ਰਾਜਨੀਤੀ ਵਿੱਚ ਇੱਕਵੱਡਾ ਖਲਾਅ ਹੈ ਜਿਸ ਵਿਚ ਆਪ ਮੁਹਾਰੇ ਆਮ ਸਿੱਖ ਨੌਜਵਾਨ ਬਿਨਾਂ ਕਿਸੇ ਕਿਸੀ ਰਾਜਨੀਤਕ ਸਰਪ੍ਰਸਤੀ ਤੋਂ ਲਾਮਬੰਦ ਹੋਣ ਦੀ ਕੋਸ਼ਿਸ਼ ਕਰਦੇ ਹਨ
ਇਹ ਇਕੱਠ ਆਪ ਮੁਹਾਰੇ ਪੁੱਜਿਆ ਇਕੱਠ ਹੈ ਹਾਲਾਂਕਿ ਵੱਡੀ ਗਿਣਤੀ ਵਿਚ ਲੋਕਾਂ ਨੂੰ ਇਸ ਸਮਾਗਮ ਦਾ ਹਿੱਸਾ ਬਣਨ ਤੋਂ ਪ੍ਰਸ਼ਾਸਨ ਵੱਲੋ ਰੋਕਿਆ ਗਿਆ
ਪਰ ਫੇਰ ਵੀ ਇੱਕ ਵੱਡੇ ਇਕੱਠ ਵਿੱਚ ਨੌਜਵਾਨੀ ਦਾ ਇਸ ਸਮਾਗਮ ਦਾ ਹਿੱਸਾ ਬਣਨਾ ਪੰਜਾਬ ਸਰਕਾਰ ਦੀ ਧੱਕਾ ਸ਼ਾਹੀ ਦਾ ਢੁਕਵਾਂ ਜਵਾਬ ਹੈ ! ਇਸ ਮਸਲੇ ਤੇ ਬਣੀ ਪੰਜ ਮੈਂਬਰੀ ਕਮੇਟੀ ਜਿਹੜੀ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਬਣੀ ਹੈ ਹੁਣ ਉਸਦਾ ਦਾਇਰਾ ਵੱਡਾ ਕਰਦੇ ਹੋਏ ਸ੍ਰੀ ਅਕਾਲ
ਤਖ਼ਤ ਸਾਹਿਬ ਵਲੋਂ ਅਜਿਹੀ ਕਮੇਟੀ ਨੂੰ ਵੱਖ ਵੱਖ ਰਾਜਨੀਤਕ ਪਾਰਟੀਆਂ ਕੋਲ ਸਮੂਹ ਬੰਦੀ ਸਿੰਘਾਂ ਦੇ ਮਸਲੇ ਤੇ ਗਲਬਾਤ ਕਰਨ ਲਈ ਭੇਜਣਾ ਚਾਹੀਦਾ ਹੈ
ਅਤੇ ਰਾਜਨੀਤਕ ਪਾਰਟੀਆਂ ਕੋਲੋਂ ਬੰਦੀ ਸਿੰਘਾਂ ਦੇ ਮਸਲੇ ਤੇ ਸਾਫ ਸਟੈਂਡ ਪੁੱਛਦੇ ਹੋਏ ਓਹਨਾਂ ਦੇ ਇਸ ਮਸਲੇ ਤੇ ਪੱਖ ਜਾਂ ਵਿਰੋਧ ਨੂੰ ਪੰਥ ਅੱਗੇ ਰੱਖਣਾ ਚਾਹੀਦਾ ਹੈਂ ਅਤੇ ਲੋਕਸਭਾ ਚੋਣਾਂ ਵਿਚ ਸਿਰਫ ਉਹਨਾਂ ਹੀ ਧਿਰਾਂ ਨੂੰ ਸਮਰਥਨ ਦੇਣਾ ਚਾਹੀਦਾ ਹੈ ਜਿਹੜੇ ਬੰਦੀ ਸਿੰਘਾਂ ਦੇ ਮਸਲੇ ਤੇ ਸਪਸ਼ਟ ਪਹੁੰਚ ਰੱਖਦੇ ਹਨ!