ਪਟਿਆਲਾ ਜ਼ਿਲ੍ਹੇ ਦੇ ਪਿੰਡ ਉਕਸੀ ਜੱਟਾਂ ਦੇ ਵਸਨੀਕ ਸ਼ਮਸ਼ੇਰ ਸਿੰਘ ਪਿਛਲੇ 27 ਸਾਲਾਂ ਤੋਂ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਉਹ ਇਸ ਸਮੇਂ ਮਾਡਲ ਜੇਲ੍ਹ ਬੁੜੈਲ ਚੰਡੀਗੜ੍ਹ ਵਿੱਚ ਬੰਦ ਹਨ। ਉਹਨਾ ਨੂੰ ਕਈ ਵਾਰ ਪੈਰੋਲ ਵੀ ਮਿਲ ਚੁੱਕੀ ਹੈ। ਕਤਲ ਤੋਂ ਪਹਿਲਾਂ ਉਹ ਪੇਸ਼ੇ ਤੋਂ ਟਰੱਕ ਡਰਾਈਵਰ ਸਨ ਅਤੇ ਉਹਨਾ ਨੇ ਜਗਤਾਰ ਸਿੰਘ ਹਵਾਰਾ ਜੀ ਨਾਲ ਮਿਲ ਕੇ ਆਰਡੀਐਕਸ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਖੇਤਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਪਟਿਆਲਾ ਅਤੇ ਰੋਪੜ ਤੱਕ ਪਹੁੰਚਾਇਆ ਸੀ ਜਿੱਥੇ ਇਹ ਬੰਬ ਬਣਾਉਣ ਲਈ ਰੱਖਿਆ ਗਿਆ ਸੀ।

Translate »