Post navigation ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਪੱਤਰਕਾਰ ਦਾ ਕੰਮ ਹੁੰਦਾ ਹੈ ਕਿ ਉਹ ਆਪਣੀ ਰਾਏ ਦਿੱਤੇ ਬਿਨਾਂ ਸਾਰੀ ਜਾਣਕਾਰੀ ਲੋਕਾਂ ਤੱਕ ਪਹੁੰਚਾਵੇ। ਉਸ ਤੋਂ ਬਾਅਦ ਲੋਕ ਖੁਦ ਹੀ ਫੈਸਲਾ ਕਰਦੇ ਹਨ ਕਿ ਕੀ ਮੰਨਣਾ ਹੈ, ਕੀ ਨਹੀਂ, ਕੀ ਸਮਝਣਾ ਹੈ ਅਤੇ ਕੀ ਨਹੀਂ ਸਮਝਣਾ ਹੈ। ਹੁਣ ਸਮੱਸਿਆ ਇਹ ਹੈ ਕਿ ਤੁਹਾਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਕਿਸੇ ਖਾਸ ਘਟਨਾ ਨੂੰ ਇਸ ਪੱਤਰਕਾਰ ਦੇ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ ਅਤੇ ਉਸ ਪੱਤਰਕਾਰ ਦੇ ਨਜ਼ਰੀਏ ਤੋਂ ਸਮਝਣਾ ਚਾਹੀਦਾ ਹੈ। ਇੱਕ ਪੱਤਰਕਾਰ ਤੁਹਾਡੇ ਤੱਕ ਪਹੁੰਚਾਉਣ ਵਾਲੀ ਜਾਣਕਾਰੀ ਦੇ ਅਧਾਰ ‘ਤੇ ਕਈ ਨੀਤੀਆਂ ਵੀ ਇੱਕ ਫਰਕ ਲਿਆਉਂਦੀਆਂ ਹਨ। ਇਸ ਲਈ ਪੱਤਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰ ਇੱਕ ਸ਼ਬਦ ਨੂੰ ਪੂਰੀ ਤਨਦੇਹੀ ਨਾਲ ਬੋਲੇ। ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਉਜਾਗਰ ਕਰਦੀ ਫਿਲਮ ਮਸਤਾਨੇ ਨੂੰ ਵੇਖ ਸਿੱਖ ਕੌਮ ਨੇ ਮਾਣ ਮਹਿਸੂਸ ਕਰਿਆ ਕਿਉਂਕਿ ਜ਼ਿਆਦਾਤਰ ਫ਼ਿਲਮਾਂ ਵਿੱਚ ਸਿੱਖਾਂ ਦੀ ਕਿਰਦਾਰਕੁਸ਼ੀ ਹੀ ਕਰੀ ਜਾਂਦੀ ਹੈ।ਪਰ ਸਿੱਖਾਂ ਪ੍ਰਤੀ ਗਲਤ ਸੋਚ ਦੇ ਧਾਰਨੀ ਲੋਕ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੇ।ਆਉਣ ਵਾਲੀ ਹਿੰਦੀ ਫਿਲਮ ਯਾਰੀਆਂ 2 ਦੇ ਨਵੇਂ ਗੀਤ ‘ਸੌਹਰੇ ਘਰ’ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨੂੰ ਬਹੁਤ ਗਲਤ ਢੰਗ ਨਾਲ ਪੇਸ਼ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਜੇ ਸੋਚਿਆ ਜਾਵੇ ਤਾਂ ਇਹ ਕੋਈ ਪਹਿਲੀ ਵਾਰ ਹਰਕਤ ਨਹੀਂ ਹਰ ਵਾਰ ਕੋਈ ਨਾ ਕੋਈ ਹੱਥਕੰਡਾ ਅਪਣਾ ਕੇ ਪੰਥਕ ਭਾਵਨਾਵਾਂ ਨੂੰ ਤਾਰ ਤਾਰ ਕੀਤਾ ਜਾਂਦਾ ਹੈ । ਸਿੱਖਾਂ ਲਈ, ਕਿਰਪਾਨ ਇੱਕ ਫੈਸ਼ਨ ਨਹੀਂ ਹੈ ।ਸਿੱਖ ਧਰਮ ਵਿੱਚ ਕਿਰਪਾਨ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ ਇਹ ਖਾਲਸੇ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਹੀ ਪ੍ਰਾਪਤ ਕੀਤਾ ਜਾਂਦਾ ਹੈ ਕਿਰਪਾਨ ਪਹਿਨੇ ਹੋਏ ਇੱਕ ਕਲੀਨ-ਸ਼ੇਵ ਅਭਿਨੇਤਾ ਨੂੰ ਦਰਸਾਉਣ ਵਾਲੇ ਦ੍ਰਿਸ਼ ਨੇ ਬਹੁਤ ਹੀ ਅਪਮਾਨਜਨਕ ਕਰਤੂਤ ਕੀਤੀ ਹੈ।ਇਹ ਲੋਕ ਆਪਣੀ ਫਿਲਮ ਦੀ ਪਬਲਸਿਟੀ ਕਰਨ ਲਈ ਧਾਰਮਿਕ ਸੰਪਰਦਾਵਾਂ ਨਾਲ ਕੋਈ ਵੀ ਖਿਲਵਾੜ ਕਰ ਸਕਦੇ ਹਨ ਤੇ ਧਾਰਮਿਕ ਮੂਲ ਸਿਧਾਤਾਂ ਦੇ ਵਿਰੁੱਧ ਚੱਲਦੇ ਹਨ।ਇਸ ਨਾਲ ਨਾ ਸਿਰਫ਼ ਸਾਡੇ ਸੱਭਿਆਚਾਰ ਅਤੇ ਧਰਮ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਸਗੋਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਦੀ ਹੈ। ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਚਾਹੀਦਾ ਹੈ ਕਿ ਇੰਨਾਂ ਲੋਕਾਂ ਖ਼ਿਲਾਫ਼ ਕੋਈ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ ਤੇ ਨੱਥ ਪਾਉਣੀ ਚਾਹੀਦੀ ਹੈ ਤਾਂ ਜੋ ਮੁੜ ਇਹ ਗਲਤੀ ਕੋਈ ਦੁਬਾਰਾ ਨਾ ਕਰ ਸਕੇ ✍️ਰਵਿੰਦਰ ਪਾਲ ਸਿੰਘ